ਚੰਡੀਗੜ੍ਹ - ਸਰੀਰ ਨੂੰ ਚੁਸਤ ਰੱਖਣ ਲਈ ਖਾਣ-ਪੀਣ ਦਾ ਧਿਆਨ ਤਾਂ ਅਸੀਂ ਰੱਖਦੇ ਹੀ ਹਾਂ ਪਰ ਕਿ ਅਸੀਂ ਕਦੇ ਦਿਮਾਗ ਨੂੰ ਚੁਸਤ ਰੱਖਣ ਲਈ ਕੁਝ ਕਰਦੇ ਹਾਂ? ਜਿਸ ਤਰ੍ਹਾਂ ਸਰੀਰ ਨੂੰ ਭੋਜਨ ਦੀ ਜ਼ਰੂਰਤ ਹੈ ਉਸੇ ਤਰ੍ਹਾਂ ਦਿਮਾਗ ਨੂੰ ਵੀ ਕਸਰਤ ਦੀ ਜ਼ਰੂਰਤ ਹੈ। ਜੇਕਰ ਦਿਮਾਗ ਦੀ ਕਸਰਤ ਵੱਲ ਧਿਆਨ ਨਹੀਂ ਦਿਓਗੇ, ਤਾਂ ਭੁੱਲਣ ਦੀ ਬੀਮਾਰੀ, ਅਕਲ(ਸਮਝ) ਦੀ ਕਮੀ, ਤਰਕਸ਼ੀਲਤਾ 'ਚ ਕਮੀ ਹੋਣ ਲਗਦੀ ਹੈ। ਇਸ ਲਈ ਹਰ ਉਮਰ 'ਚ ਦਿਮਾਗ ਦੀ ਕੋਈ ਨਾ ਕੋਈ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਇਸ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਉਮਰ ਦਾ ਅਸਰ ਵੀ ਦਿਮਾਗ 'ਤੇ ਘੱਟ ਹੁੰਦਾ ਹੈ।
1. ਅੱਖਾਂ ਬੰਦ ਕਰਕੇ ਕੰਮ ਕਰਨਾ : ਆਪਣੇ ਦਿਨ ਦੀ ਸ਼ੁਰੂਆਤ ਹੀ ਅੱਖਾਂ ਬੰਦ ਕਰਕੇ ਕੰਮ ਕਰਨ ਤੋਂ ਕਰੋ। ਜਿਸ ਤਰ੍ਹਾਂ ਕਿ ਉੱਠਦੇ ਸਾਰ ਹੀ ਬਾਥਰੂਮ ਵੱਲ ਅੱਖਾਂ ਬੰਦ ਕਰਕੇ ਜਾਓ, ਬਰੱਸ਼ ਕਰੋ ਅਤੇ ਜਿੰਨੇਂ ਛੋਟੇ-ਛੋਟੇ ਕੰਮ ਤੁਸੀਂ ਅੱਖਾਂ ਬੰਦ ਕਰਕੇ ਅਸਾਨੀ ਨਾਲ ਕਰ ਸਕਦੇ ਹੋ, ਉਨ੍ਹਾਂ ਨੂੰ ਕਰਨ ਦੀ ਕੋਸ਼ਿਸ਼ ਕਰੋ।
2. ਨਵੀਂ ਭਾਸ਼ਾ ਸਿੱਖੋਂ - ਹਰ ਭਾਸ਼ਾ ਦਾ ਆਪਣਾ ਮਹੱਤਵ ਹੁੰਦਾ ਹੈ ਪਰ ਕੋਈ ਅਜਿਹੀ ਭਾਸ਼ਾ ਜੋ ਤੁਸੀਂ ਪਸੰਦ ਕਰਦੇ ਹੋ ਸਿੱਖਣੀ ਚਾਹੀਦੀ ਹੈ। ਇਸ ਨਾਲ ਤਰਕਸ਼ੀਲਤਾ ਵੱਧਦੀ ਹੈ।
3. ਆਤਮ ਵਿਸ਼ਵਾਸੀ ਲੋਕਾਂ ਨੂੰ ਮਿਲੋ - ਜਿਸ ਤਰ੍ਹਾਂ ਦੇ ਲੋਕਾਂ ਨੂੰ ਤੁਸੀਂ ਮਿਲੋਗੇ ਉਸੇ ਤਰ੍ਹਾਂ ਦੇ ਵਿਚਾਰ ਤੁਹਾਡੇ ਮਨ 'ਚ ਪੈਦਾ ਹੋਣਗੇ। ਆਤਮ ਵਿਸ਼ਵਾਸ ਨਾਲ ਭਰਪੂਰ ਲੋਕਾਂ ਨੂੰ ਮਿਲਣ ਨਾਲ ਜ਼ਿੰਦਗੀ ਨੂੰ ਨਵੀਂ ਸੇਧ ਮਿਲਦੀ ਹੈ ਅਤੇ ਕੁਝ ਕਰਨ ਦੀ ਇੱਛਾ ਵੀ ਜਾਗ੍ਰਿਤ ਹੁੰਦੀ ਹੈ। ਦਿਮਾਗ 'ਚ ਨਵੇਂ-ਨਵੇਂ ਵਿਚਾਰ ਆਉਂਦੇ ਹਨ।
4. ਰੋਜ਼ ਦੇ ਕੰਮਾਂ 'ਚ ਬਦਲਾਅ - ਆਪਣੇ ਰੋਜ਼ ਦੇ ਕੰਮ, ਜੋ ਤੁਸੀਂ ਕਰਦੇ ਹੋ ਸੋਚ ਕੇ ਦੇਖੋ ਇਨ੍ਹਾਂ 'ਚੋਂ ਬਹੁਤ ਸਾਰੇ ਕੰਮ ਜੋ ਕਾਫ਼ੀ ਸਮੇਂ ਤੋਂ ਨਹੀਂ ਹੋ ਰਹੇ, ਉਨ੍ਹਾਂ ਦੀ ਸੂਚੀ ਬਣਾਓ ਅਤੇ ਉਨ੍ਹਾਂ ਨੂੰ ਕਰਨ ਲਈ ਸਮਾਂ ਕੱਢੋ। ਇਸ ਤਰ੍ਹਾਂ ਕਰਨ ਨਾਲ ਇਕ ਤਾਂ ਪੁਰਾਣੇ ਕੰਮ ਹੋ ਜਾਣਗੇ ਅਤੇ ਦਿਮਾਗ ਇਨ੍ਹਾਂ ਨਾਲ ਤੇਜ਼ ਹੋਵੇਗਾ। ਇਸ ਨਾਲ ਤੁਹਾਨੂੰ ਖੁਸ਼ੀ ਵੀ ਹੋਵੇਗੀ ਅਤੇ ਇਕ ਨਵੀਂ ਊਰਜਾ ਦਾ ਸੰਚਾਰ ਹੋਵੇਗਾ।
5. ਦੂਸਰੇ ਹੱਥ ਦਾ ਪ੍ਰਯੋਗ ਕਰੋ - ਜੋ ਕੰਮ ਤੁਸੀਂ ਸੱਜੇ ਹੱਥ ਨਾਲ ਕਰਦੇ ਹੋ, ਉਸ ਕੰਮ ਨੂੰ ਖੱਬੇ ਹੱਥ ਨਾਲ ਕਰਨ ਦੀ ਕੋਸ਼ਿਸ਼ ਕਰੋ। ਜਿਸ ਤਰ੍ਹਾਂ ਕਿ ਕੰਘੀ ਕਰਨਾ, ਬਰੱਸ਼ ਕਰਨਾ, ਭੋਜਨ ਕਰਨਾ ਆਦਿ। ਇਸ ਨਾਲ ਦਿਮਾਗ 'ਤੇ ਜ਼ੋਰ ਪੈਂਦਾ ਹੈ ਅਤੇ ਦਿਮਾਗ ਤੇਜ਼ ਹੁੰਦਾ ਹੈ।
6. ਦਿਮਾਗੀ ਖੇਡਾਂ ਖੇਡੋ - ਉਹ ਖੇਡਾਂ ਜਿਹੜੀਆਂ ਅਖ਼ਬਾਰ 'ਚ ਜਾਂ ਮੈਗਜ਼ੀਨ ਵਿੱਚ ਆਉਂਦੀਆਂ ਹਨ ਜਿਵੇਂ ਸੁ. ਡੋ. ਕੂ, ਪਜ਼ਲ, ਬੁਝਾਰਤਾਂ, ਪ੍ਰਸ਼ਨ-ਉੱਤਰ, ਅੰਤਰ ਦੱਸੋਂ ਆਦਿ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਨਾਲ ਦਿਮਾਗ ਰੋਜ਼ ਦੀਆਂ ਪਰੇਸ਼ਾਨੀਆਂ ਨੂੰ ਭੁੱਲ ਕੇ ਤਰੋਂ ਤਾਜ਼ਾ ਹੋ ਜਾਂਦਾ ਹੈ।
ਇੰਝ ਬਣਾਓ ਯਮੀ ਫਰੂਟ ਕਸਟਰਡ!
NEXT STORY